ਨਿਯਮ
LetsMeet-Here.app ਖੁੱਲ੍ਹੀਆਂ, ਜਨਤਕ ਮੁਲਾਕਾਤਾਂ ਦੀ ਯੋਜਨਾ ਬਣਾਉਣ ਲਈ ਇੱਕ ਮੁਫ਼ਤ ਸੰਦ ਹੈ। ਇਸ ਨੂੰ ਵਰਤ ਕੇ ਤੁਸੀਂ ਹੇਠ ਲਿਖੀਆਂ ਗੱਲਾਂ ਮੰਨਦੇ ਹੋ।
ਇਹ ਜਿਵੇਂ ਹੈ ਉਵੇਂ ਦਿੱਤਾ ਜਾਂਦਾ ਹੈ, ਬਿਨਾਂ ਕਿਸੇ ਕਿਸਮ ਦੀ ਗਾਰੰਟੀ ਦੇ। ਅਸੀਂ ਇਹ ਵਾਅਦਾ ਨਹੀਂ ਕਰਦੇ ਕਿ ਇਹ ਉਪਲਬਧ, ਸਹੀ, ਜਾਂ ਕਿਸੇ ਮਕਸਦ ਲਈ ਢੁਕਵਾਂ ਹੈ।
ਮੁਲਾਕਾਤਾਂ ਜਨਤਕ ਹੁੰਦੀਆਂ ਹਨ। ਤੁਹਾਡੀ ਬਣਾਈ ਮੁਲਾਕਾਤ ਪੂਰੀ ਤਰ੍ਹਾਂ ਆਪਣੇ ਲਿੰਕ ਵਿੱਚ ਹੀ ਕੋਡ ਰੂਪ ਵਿੱਚ ਹੁੰਦੀ ਹੈ — ਕਿਸੇ ਸਰਵਰ 'ਤੇ ਕੁਝ ਨਹੀਂ ਸੰਭਾਲਿਆ ਜਾਂਦਾ। ਅਸੀਂ ਕੋਈ ਕਾਪੀ ਨਹੀਂ ਰੱਖਦੇ ਤੇ ਤੁਹਾਡੀਆਂ ਮੁਲਾਕਾਤਾਂ ਵੇਖ, ਬਦਲ ਜਾਂ ਮਿਟਾ ਨਹੀਂ ਸਕਦੇ। ਜੇ ਤੁਸੀਂ ਲਿੰਕ ਗੁਆ ਲਿਆ, ਤਾਂ ਉਹ ਗਿਆ।
ਤੁਸੀਂ ਆਪਣੀ ਜ਼ਿੰਮੇਵਾਰੀ 'ਤੇ ਸ਼ਾਮਲ ਹੁੰਦੇ ਹੋ। ਆਪਣੀ ਸੁਰੱਖਿਆ ਤੇ ਵਤੀਰੇ ਲਈ, ਤੇ ਜੋ ਕੁਝ ਤੁਸੀਂ ਲਿਖਦੇ ਜਾਂ ਪ੍ਰਬੰਧ ਕਰਦੇ ਹੋ ਉਸ ਲਈ ਸਿਰਫ਼ ਤੁਸੀਂ ਹੀ ਜ਼ਿੰਮੇਵਾਰ ਹੋ। ਜਨਤਕ ਥਾਂ 'ਤੇ ਮਿਲੋ, ਨਿੱਜੀ ਪਤੇ ਕਦੇ ਸਾਂਝੇ ਨਾ ਕਰੋ, ਤੇ ਹੇਠ ਲਿਖੇ ਵਤੀਰੇ ਦੇ ਨਿਯਮ ਮੰਨੋ।
ਇਸ ਸੰਦ ਨੂੰ ਕਿਸੇ ਗ਼ੈਰ-ਕਾਨੂੰਨੀ, ਨੁਕਸਾਨਦੇਹ, ਜਾਂ ਵਤੀਰੇ ਦੇ ਨਿਯਮ ਤੋੜਨ ਵਾਲੇ ਕੰਮ ਲਈ ਨਾ ਵਰਤੋ। ਲੋਕ ਆਪਣੇ ਬਣਾਏ ਜਾਂ ਮਿਲੇ ਲਿੰਕਾਂ ਨਾਲ ਜੋ ਕਰਦੇ ਹਨ ਉਸ ਲਈ ਅਸੀਂ ਜ਼ਿੰਮੇਵਾਰ ਨਹੀਂ।